Tagged in Amrit, Punjabi 2530 downloads
28936737-Amrit-Parchar.pdf
ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਨੇ ਦਸਵੇਂ ਗੁਰੂ ਨਾਨਕ ਦੇ ਰੂਪ ਵਿੱਚ ਸਿੱਖਾਂ ਨੂੰ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਦੀਨ ਅਤੇ ਦੁਨੀਆਂ ਦੀਆਂ ਖੁਸ਼ੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਮੁਰਦਾ ਕੌਮ ਨੂੰ ਅਮਰ ਜ਼ਿਦਗੀ ਬਖਸ਼ੀ ਅਤੇ ਹਿੰਦਸਤਾਨ ਜੋ ਕਿ ਸੈਂਕੜੇ ਸਾਲਾਂ ਤੋਂ ਗੁਲਾਮੀ ਦੇ ਭਾਰੀ ਅਤੇ ਫੌਲਾਦੀ ਸੰਗਲਾਂ ਵਿੱਚ ਜਕੜਿਆ ਹੋਇਆ ਸੀ, ਸੁਤੰਤਰਤਾ ਦਿਲਵਾਈ । ਏਸ ਅੰਮ੍ਰਿਤ ਦੇ ਸਦਕੇ ਜ਼ਾਲਮ ਰਾਜ ਦਾ ਨਾਮ ਨਿਸ਼ਾਨ ਬਾਕੀ ਨਾਂ ਰਿਹਾ । ਲੱਖਾਂ ਜੋਧਿਆਂ ਨੇ ਸਿਰ ਤੱਲੀ ਤੇ ਰੱਖ ਕੇ ਉਹ ਅਦੁਤੀ ਕੁਰਬਾਨੀਆਂ ਕੀਤੀਆਂ ਜਿਸ ਦੀ ਮਿਸਾਲ ਦੁਨੀਆਂ ਦੀ ਤਵਾਰੀੜ ਵਿੱਚ ਨਹੀਂ ਮਿਲਦੀ । ਸਚ, ਧਰਮ, ਮਨੁੱਖਤਾ, ਅਣਖ ਆਦ ਏਸ ਦੇਸ਼ ਵਿੱਚ ਮੁੜ ਉਜਾਗਰ ਹੋਏ । ਧਰਮ ਦੇ ਝੰਡੇ ਖਾਲਸਈ ਸ਼ਾਨ ਨਾਲੋਂ ਕਾਬਲ ਕੰਧਾਰ ਦੀਆਂ ਕੰਧਾਂ ਤਕ ਝੂਲਣ ਲਗ ਪਏ । ਗੁਰੂ ਕਲਗੀਧਰ ਦੇ ਸੱਚੇ ਸਪੂਤਾਂ ਦਾ ਪਰਸਪਰ ਪਿਆਰ ਠਾਠਾਂ ਮਾਰਨ ਲਗਾ । ਸੱਚਾ ਨਾਮ ਅਤੇ ਰਤਨਾਂ ਦੀ ਖਾਣੀ ਬਾਣੀ ਜ਼ਿੰਦਗੀ ਦਾ ਇਕ ਬਹੁਤ ਵੱਡਾ ਅੰਗ ਬਣ ਗਏ । ਨਿਸ਼ਕਾਮ ਸੇਵਾ ਨੂੰ ਗੁਰੂ ਜੀ ਦੀ ਕਿਰਪਾ ਨਾਲ ਕਾਮ ਕਰੋਧ ਆਦਿ ਸ਼ਤਰੂਆਂ ਨੂੰ ਲਤਾੜ ਦਿੱਤਾ । ਇਕ ਇਕ ਸਿੱਖ ਸੱਚ ਮੁੱਚ ਸਵਾ ਲੱਖ ਨਾਲ ਲੜਣ ਦੀ ਗੈਬੀ ਤਾਕਤ ਦਾ ਮਾਲਕ ਬਣ ਗਿਆ ਅਤੇ ਸਤਗੁਰੂ ਕਲਗੀਧਰ ਜੀ ਦੇ ਰੱਬੀ ਬਚਨ ਪੂਰੇ ਹਏ । ਸਮੇਂ ਦੀ ਗਰਦਸ਼ ਨਾਲ ਕਲਜੁਗ ਅਤੇ ਮਾਇਆ ਨੇ ਆਪਣਾ ਜਾਲ ਵਿਛਾ ਕੇ ਕਈਆਂ ਨੂੰ ਗੁਰ ਆਸ਼ੇ ਤੋਂ ਅਤੇ ਗੁਰੂ ਚਰਨਾਂ ਨਾਲੋਂ ਵਿਛੋੜ ਦਿੱਤਾ । ਕਈ ਅੰਮ੍ਰਿਤ ਦੀ ਅਮੁੱਲੀ ਦਾਤ , ਤੋਂ ਵਾਂਝੇ ਰਹਿਣ ਲਗ ਪਏ । ਰੱਬੀ ਹਸਤੀਆਂ ਦੀ ਬਹੁਤ ਥੁੜ ਹੋ ਗਈ । ਸੱਚੇ ਪ੍ਰਚਾਰ ਦੇ ਕੇਂਦਰ ਬੰਦ ਹੋ ਗਏ ।
Guru Gobind Singh Maharaj, in the form of the Tenth Guru Nanak, bestowed on the Sikhs the gift of the nectar of the dagger, opened the doors of religion and worldly happiness and gifted immortal life. Due to this nectar, the name and symbol of the tyrannical state remained. Millions of warriors laid down their heads and made unparalleled sacrifices that are unparalleled in the world.